City Poem: Rubina
ਇਹ ਸ਼ਹਿਰ ਹੁਣ ਉਹ ਸ਼ਹਿਰ ਨਹੀ ਰਿਹਾ ਜਿਥੇ ਆਪਾਂ ਗਲੀਆਂ ਵਿਚ ਬੈਡਮਿੰਟਨ ਖੇਲੀ ਦੀ ਸੀ ਜਿਥੇ ਅੰਬ ਤੋੜਨ ਦੇ ਲੇਇ ਚਾਰ ਫੁਟ ਦੀ ਦੀਵਾਰ ਟੱਪੀ ਦੀ ਸੀ ਜਿਥੇ ਰਾਤੀ ਕੋਠੇ ਤੇ ਮੰਜਾ ਪਾ ਕੇ ਡੈਡੀ ਨਾਲ ਤਾਰੇ ਗਿਣਦੇ ਸੀ ਜਿਥੇ PU ਦੀ ਰਾਜਮਾ ਚਾਵਲ ਖਾਣ ਲੇਇ ਹੋਸਟਲਾਂ ਵਿਚ ਲੈਣ ਲਗਦੀ ਸੀ ਜਿਥੇ 9 ਵਜੇ ਦੇ ਵਾਜੋਂ ਇਕ ਵੀ ਗੱਡੀ ਨਹੀਂ ਦਿਸਦੀ ਸੀ ਜਿਥੇ ਪਾਲ ਢਾਬੇ ਦਾ Butter Chicken ਸੌ ਰੁਪਏ ਵਿਚ ਖਾਂਦੇ ਸੀ ਜਿਥੇ ਸ਼ਾਮੀ Lake ਤੇ ਜਾ ਕੇ ਚੰਨੇ ਜਾ ਭੁੱਟੇ ਪਿੱਛੇ ਲੜਦੇ ਸੀ ਜਿਥੇ ਸਤਾਰਾਂ ਸੈਕਟਰ Twin Softy ਲੇਇ ਨੱਚਦੇ ਟੱਪਦੇ ਜਾਂਦੇ ਸੀ ਜਿਥੇ ਜਾੜੇ ਦੀ ਧੁੱਪ ਵਿਚ ਮਾਂ ਸਰਸੋਂ ਦੇ ਤੇਲ ਦੀ ਮਾਲਿਸ਼ ਕਰਦੀ ਸੀ ਜਿਥੇ ਅਧਿ ਜ਼ਿੰਦਗੀ ਲੱਗ ਗਈ ਪਰ ਪੂਰੀਆਂ ਯਾਦਾਂ ਛਡ ਗਈ ਇਹ ਸ਼ਹਿਰ ਹੁਣ ਉਹ ਸ਼ਹਿਰ ਨਹੀ ਰਿਹਾ ਇਹ ਦਿਲ ਵੀ ਹੁਣ ਉਹ ਦਿਲ ਨਹੀ ਰਿਹਾ ਰਹਿ ਗਿਆ ਤਾਂ ਬਸ ਦਿਲ ਹੀ ਰਹਿ ਗਿਆ ਤਾਂ ਬਸ ਦਿੱਲੀ Eh shehar hun oh shehar nahi reha Jithe aapan galiyan vich badminton kheli di si Jithe amb todan layi kisse di chaar foot di deewar t...